SBI ਦੇ ਰਿਹਾ ਹੈ 5 ਲੱਖ ਰੁਪਏ ਜਿੱਤਣ ਦਾ ਮੌਕਾ, ਬਸ ਕਰਨਾ ਹੋਵੇਗਾ ਇਹ ਕੰਮ…

ਅਕਸਰ ਬੈਂਕ ਆਪਣੇ ਗਾਹਕਾਂ ਲਈ ਕਈ ਤਰ੍ਹਾਂ ਦੇ ਆਫ਼ਰ ਲੈ ਕੇ ਆਉਂਦੇ ਹਨ ਪਰ ਹੁਣ ਬੈਂਕ ਗਾਹਕਾਂ ਲਈ ਬੇਹੱਦ ਸ਼ਾਨਦਾਰ ਆਫ਼ਰ ਲੈ ਕੇ ਆਇਆ ਹੈ। ਇਸਦੇ ਤਹਿਤ ਗਾਹਕਾਂ ਨੂੰ 5 ਲੱਖ ਰੁਪਏ ਤੱਕ ਦੇ ਇਨਾਮ ਦਿੱਤੇ ਜਾਣਗੇ, ਉਹ ਵੀ ਕੈਸ਼ ਦੇ ਰੂਪ ਵਿੱਚ । ਤਾਂ ਆਓ ਜੀ ਜਾਣਦੇ ਹਾਂ ਏਸਬੀਆਈ ਦੇ ਇਸ ਆਫਰ ਦੇ ਬਾਰੇ ਵਿਸਥਾਰ ਵਿੱਚ।

ਖਾਸ ਗੱਲ ਇਹ ਹੈ ਕਿ ਇਹ ਇਨਾਮ ਕੈਸ਼ ਦੇ ਰੂਪ ਵਿੱਚ ਮਿਲੇਗਾ । ਇਸਵਿੱਚ ਤੁਸੀ ਇਕੱਲੇ ਜਾਂ ਟੀਮ ਦੇ ਨਾਲ ਭਾਗ ਲੈ ਸਕਦੇ ਹੋ । ਇੱਕ ਟੀਮ ਵਿੱਚ ਸਿਰਫ ਚਾਰ ਲੋਕ ਹੋ ਸਕਦੇ ਹਨ ।ਦਰਅਸਲ ਭਾਰਤੀ ਸਟੇਟ ਬੈਂਕ ਨੇ ਆਪਣੇ ਗਾਹਕਾਂ ਤੋਂ ਕੁਝ ਸੁਝਾਅ ਮੰਗੇ ਹਨ ਜਿਸ ਲਈ ਬੈਂਕ ਗਾਹਕਾਂ ਨੂੰ 5 ਲੱਖ ਰੁਪਏ ਦਾ ਇਨਾਮ ਦਏਗਾ।

ਬੈਂਕ ਗਾਹਕਾਂ ਲਈ ਹੈਕਾਥਾਨ ਕਰਵਾ ਰਿਹਾ ਹੈ ਜਿਸ ਦੇ ਤਹਿਤ ਗਾਹਕਾਂ ਨੂੰ 5 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਏਗਾ।ਇਹ ਹੈਕਾਥਾਨ ਅਜਿਹਾ ਮੁਕਾਬਲਾ ਹੈ ਜਿਸ ਵਿੱਚ ਹਿੱਸਾ ਲੈਣ ਲਈ ਤੁਹਾਨੂੰ ਇੱਕ ਸੁਝਾਅ ਦੇਣਾ ਪਏਗਾ।

ਸੁਝਾਅ ਦੇਣ ਲਈ ਖ਼ਾਸ ਵਿਸ਼ਾ ਰੱਖਿਆ ਗਿਆ ਹੈ। ਉਹ ਇਹ ਹੈ ਕਿ ਜੇ ਕੋਈ ਵਿਅਕਤੀ ਕਰਜ਼ਾ ਲੈ ਕੇ ਭੱਜਦਾ ਹੈ ਤਾਂ ਉਸ ਨੂੰ ਫੜਨ ਲਈ ਕੀ ਕੀਤਾ ਜਾ ਸਕਦਾ ਹੈ?ਇਸੇ ਸਬੰਧੀ ਬੈਂਕ ਆਪਣੇ ਗਾਹਕਾਂ ਨੂੰ ਸੁਝਾਅ ਲੈ ਰਿਹਾ ਹੈ। ਸਭ ਤੋਂ ਉੱਤਮ ਸੁਝਾਅ ਦੇਣ ਵਾਲੇ ਗਾਹਕ ਨੂੰ ਇਨਾਮ ਵਜੋਂ 5 ਲੱਖ ਰੁਪਏ ਦਿੱਤੇ ਜਾਣਗੇ। ਉਪਜੇਤੂ ਲਈ ਵੀ 4 ਲੱਖ ਰੁਪਏ ਦੀ ਰਕਮ ਰੱਖੀ ਗਈ ਹੈ। ਮੁਕਾਬਲੇ ਦਾ ਨਾਂ ‘ਐਸਬੀਆਈ ਪ੍ਰਿਡਿਕਟ ਫਾਰ ਬੈਂਕ 2019’ ਰੱਖਿਆ ਗਿਆ ਹੈ।

Leave a Reply