ਪੀ.ਏ.ਯੂ ਵਲੋਂ ਮਾਰਚ ਮਹੀਨੇ ਲੱਗਣ ਵਾਲੇ ਕਿਸਾਨ ਮੇਲਿਆਂ ਦੀ ਸੂਚੀ ਜਾਰੀ , ਜਾਣੋ ਕਿਹੜੀ ਜਗ੍ਹਾ ਤੇ ਕਿਸ ਤਰੀਕ ਨੂੰ ਲੱਗਣਗੇ ਮੇਲੇ

ਹਰ ਵਾਰ ਦੀ ਤਰ੍ਹਾਂ ਸਾਉਣੀ ਦੀਆਂ ਫਸਲਾਂ ਸਬੰਧੀ ਨਵੇਂ ਬੀਜ ਅਤੇ ਨਵੀਂ ਰਿਸਰਚ ਉੱਤੇ ਖੇਤੀਬਾੜੀ ਯੂਨੀਵਰਸਿਟੀ ਕਿਸਾਨ ਮੇਲੇ ਲਗਵਾਏ ਜਾਣਗੇ । ਇਸਦੇ ਲਈ ਯੂਨੀਵਰਸਿਟੀ ਵਿੱਚ ਤਿਆਰੀਆਂ ਚੱਲ ਰਹੀਆ ਹਨ । 1 ਤੋਂ 19 ਮਾਰਚ ਤੱਕ ਪੰਜਾਬ ਦੇ ਵੱਖਰੇ ਹਿੱਸੀਆਂ ਵਿੱਚ ਯੂਨੀਵਰਸਿਟੀ ਦੇ ਵੱਲੋਂ ਇਹ ਮੇਲੇ ਆਯੋਜਿਤ ਕੀਤੇ ਜਾਣਗੇ ।

ਯੂਨੀਵਰਸਿਟੀ ਵੱਲੋਂ ਹੋਣ ਵਾਲੇ ਕਿਸਾਨ ਮੇਲਿਆਂ ਦਾ ਕੇਂਦਰਬਿੰਦੂ ਖੇਤੀ ਆਮਦਨ ਵਧਾਉਣ ਅਤੇ ਵਾਤਾਵਰਨ ਦੀ ਸੰਭਾਲ ਹੋਵੇਗਾ। ਪੰਜਾਬ ਵਿੱਚ ਵੱਖ ਵੱਖ ਥਾਵਾਂ ਤੇ ਲੱਗਣ ਵਾਲੇ ਕਿਸਾਨ ਮੇਲਿਆ ਦਾ ਆਰੰਭ ਇੱਕ ਮਾਰਚ  ਨੂੰ ਬਠਿੰਡਾ ਤੋਂ ਕੀਤਾ ਜਾਵੇਗਾ,

ਜਦ ਕਿ ਬੱਲੋਵਾਲ ਸੌਂਖੜੀ ਵਿਖੇ 6 ਮਾਰਚ ਨੂੰ,ਅਤੇ ਗੁਰਦਾਸਪੁਰ ਵਿਖੇ 8 ਮਾਰਚ ਨੂੰ ਕਰਵਾਇਆ ਜਾਵੇਗਾ। ਲੁਧਿਆਣਾ ਵਿਖੇ ਦੋ ਰੋਜ਼ਾ ਕਿਸਾਨ ਮੇਲਾ 15 – 16 ਮਾਰਚ ਨੂੰ ਅਤੇ ਫਰੀਦਕੋਟ ਵਿਖੇ 8 ਮਾਰਚ ਨੂੰ ਕਰਵਾਇਆ ਜਾਵੇਗਾ, ਆਖਰੀ ਕਿਸਾਨ ਮੇਲਾ 19 ਨੂੰ ਆਖਰੀ ਮੇਲਾ ਰੌਣੀ ਵਿੱਚ ਨੂੰ ਕਰਵਾਇਆ ਜਾਵੇਗਾ,

ਇਨ੍ਹਾਂ ਕਿਸਾਨ ਮੇਲਿਆਂ ਲਈ ਵੱਖ-ਵੱਖ ਕੰਮਾਂ ਕਾਰਾਂ ਲਈ ਮਾਹਿਰਾਂ ਦੀਆਂ ਕਮੇਟੀਆਂ ਬਣਾ ਦਿੱਤੀਆਂ ਗਈਆਂ ਹਨ।ਯੂਨੀਵਰਸਿਟੀ ਦੇ ਡਾਕਟਰ ਨੇ ਕਿਸਾਨਾਂ ਨੂੰ ਮੇਲਿਆਂ ਵਿੱਚ ਵੱਧਚੜ ਕੇ ਭਾਗ ਲੈਣ ਦੀ ਅਪੀਲ ਕੀਤੀ ।

ਉਨ੍ਹਾਂ ਨੇ ਕਿਹਾ ਕਿ ਕਿਸਾਨ ਮੇਲੇ ਵਿੱਚ ਪਹੁੰਚਕੇ ਖੇਤੀਬਾੜੀ ਯੂਨੀਵਰਸਿਟੀ ਦੇ ਵੱਲੋਂ ਕੀਤੀਆ ਗਈਆ ਨਵੀਂਆ ਕਾਢਾਂ ਦੇ ਬਾਰੇ ਵਿੱਚ ਜਾਣਨ ਅਤੇ ਉਨ੍ਹਾਂ ਨੂੰ ਖੇਤੀ ਵਿੱਚ ਪ੍ਰਯੋਗ ਕਰ ਆਪਣੀ ਆਮਦਨੀ ਵਿੱਚ ਵਾਧਾ ਕਰ ਸਕਦੇ ਹਨ।

ਮੇਲਿਆਂ ਵਿੱਚ ਕਿਸਾਨਾਂ ਨੂੰ ਸੋਧ ਕੇ ਤਿਆਰ ਕੀਤੇ ਗਏ ਨਵੇਂ ਬੀਜਾਂ ਦੇ ਬਾਰੇ ਵਿੱਚ ਜਾਣਕਾਰੀ ਦੇਣ ਅਤੇ ਮਿਟੀ – ਪਾਣੀ ਦੀ ਸੰਭਾਲ , ਸਬਜੀਆਂ , ਫਲਾਂ – ਫੁੱਲਾਂ ਦੀ ਖੇਤੀ ਦੇ ਬਾਰੇ ਦੱਸਿਆ ਜਾਵੇਗਾ । ਇਸਦੇ ਨਾਲ ਹੀ ਕਿਸਾਨਾਂ ਨੂੰ ਸਹਾਇਕ ਧੰਦੇ ਜਿਵੇਂ ਮੱਛੀ ਪਾਲਣ , ਪਸ਼ੁ ਪਾਲਣ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ ।

Leave a Reply