ਮਹਿਲਾਵਾਂ ‘ਤੇ ਨਜ਼ਰ ਰੱਖਣ ਲਈ ਗੂਗਲ ਤੇ ਐਪਲ ਨੇ ਬਣਾਈ ਐਪ, ਮਚਿਆ ਬਵਾਲ

ਟੈਕਨਾਲੋਜੀ ਦੀਆਂ ਦਿੱਗਜ ਕੰਪਨੀਆਂ ਨੇ ਇਕ ਅਜਿਹਾ ਮੋਬਾਇਲ ਐਪ ਬਣ ਦਿੱਤਾ ਹੈ ਜਿਸ ਨੂੰ ਲੈ ਕੇ ਬਹਿਸ ਛਿੱੜ ਗਈ ਹੈ। ਇਥੇ ਤੱਕ ਕੀ ਕਈ ਮਹਿਲਾਵਾਂ ਸੰਗਠਨਾਂ ਨੇ ਇਸ ‘ਤੇ ਇਤਰਾਜ਼ ਵੀ ਜਤਾਇਆ ਹੈ ਅਤੇ ਆਲੋਚਨਾ ਵੀ ਕੀਤੀ ਹੈ। ਦਰਅਸਲ ਗੂਗਲ ਅਤੇ ਐਪਲ ਨੇ ਇਕ ਅਜਿਹੀ ਐਪ ਬਣਾਈ ਹੈ ਜਿਸ ਦੇ ਰਾਹੀਂ ਮਹਿਲਾਵਾਂ ਦੀ ਇਕ-ਇਕ ਗਤੀਵਿਧੀਆਂ ‘ਤੇ ਨਜ਼ਰ ਰੱਖੀ ਜਾ ਸਕੇਗੀ।

ਦੱਸਣਯੋਗ ਹੈ ਕਿ ਇਸ ਐਪ ਦਾ ਨਾਂ Absher ਹੈ ਅਤੇ ਇਸ ਐਪ ਨੂੰ ਖਾਸਤੌਰ ‘ਤੇ ਸਾਊਦੀ ਅਰਬ ਦੇ ਪੁਰਸ਼ਾਂ ਨੂੰ ਉਪਲੱਬਧ ਕਰਵਾਈ ਗਈ ਹੈ, ਜਿਸ ਦੀ ਮਦਦ ਨਾਲ ਉਹ ਆਪਣੇ ਘਰ ਦੀਆਂ ਮਹਿਲਾਵਾਂ ਦੀ ਇਕ-ਇਕ ਗਤੀਵਿਧੀ ‘ਤੇ ਨਜ਼ਰ ਰੱਖ ਸਕਣਗੇ।
Absher ਐਪ ‘ਚ ਕੁਝ ਫੀਚਰਸ ਦਿੱਤੇ ਗਏ ਹਨ ਜਿਨ੍ਹਾਂ ਦੀ ਮਦਦ ਨਾਲ ਮਹਿਲਾਵਾਂ ਨੂੰ ਟਰੈਕ ਕੀਤਾ ਜਾ ਸਕੇਗਾ।


ਉਦਾਹਰਣ ਦੇ ਤੌਰ ‘ਤੇ ਜੇਕਰ ਮਹਿਲਾਵਾਂ ਕੀਤੇ ਜਾਣ ਲਈ ਪਾਸਪੋਰਟ ਦਾ ਇਸਤੇਮਾਲ ਕਰਦੀਆਂ ਹਨ ਤਾਂ ਇਸ ਗੱਲ ਦੀ ਜਾਣਕਾਰੀ ਉਸ ਦੇ ਪਤੀ ਦੇ ਫੋਨ ‘ਤੇ ਪਹੁੰਚ ਜਾਵੇਗੀ। ਇਸ ਤੋਂ ਇਲਾਵਾ ਇਸ ਐਪ ‘ਚ ਇਹ ਵੀ ਸੁਵਿਧਾ ਹੈ ਕਿ ਕੋਈ ਪੁਰਸ਼ ਆਪਣੀ ਪਤਨੀ ਨੂੰ ਘਰ ਤੋਂ ਬਾਹਰ ਜਾਣ ਜਾਂ ਬਾਰਡਰ ਪਾਰ ਕਰਨ ਤੋਂ ਰੋਕ ਸਕਦਾ ਹੈ। ਇਸ ਐਪ ਨੂੰ ਗੂਗਲ ਪਲੇਅ-ਸਟੋਰ ਅਤੇ ਐਪਲ ਦੇ ਐਪ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।

ਉੱਥੇ ਇਸ ਐਪ ਨੂੰ ਲੈ ਕੇ ਬਵਾਲ ਮਚਿਆ ਹੋਇਆ ਹੈ। ਕਈ ਮਹਿਲਾਵਾਂ ਸੰਗਠਨ ਨੇ ਗੂਗਲ ਅਤੇ ਐਪਲ ‘ਤੇ ਲਿੰਗ ਭੇਦ ਦਾ ਦੋਸ਼ ਲਗਾਇਆ ਹੈ। ਉੱਥੇ ਇਸ ਐਪ ਨੂੰ ਸਟੋਰ ਤੋਂ ਹਟਾਉਣ ਦੀ ਵੀ ਮੰਗ ਕੀਤੀ ਗਈ ਹੈ। ਦੱਸ ਦੇਈਏ ਕਿ ਸਾਊਦੀ ਅਰਬ ‘ਚ ਘਰ ‘ਚੋਂ ਬਾਹਰ ਜਾਣ ਜਾਂ ਯਾਤਰ ਲਈ ਮਹਿਲਾਵਾਂ ਨੂੰ ਕਾਨੂੰਨ ਰੂਪ ਨਾਲ ਘਰ ਤੋਂ ਪੁਰਸ਼ ਤੋਂ ਇਜਾਜ਼ਤ ਲੈਣੀ ਪੈਂਦੀ ਹੈ।

Leave a Reply