ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ‘ਚ ਇਸ ਤਰਾਂ ਰਹੇਗਾ ਪੰਜਾਬ ਦਾ ਮੌਸਮ

ਪਿਛਲੇ ਦਿਨੀ ਹੋਈ ਬਾਰਿਸ਼ ਤੋਂ ਬਾਅਦ ਪੰਜਾਬ ਦੇ ਕਈ ਸੂਬਿਆਂ ਵਿਚ ਠੰਡਕ ਰਹੀ, ਹਾਲਾਂਕਿ ਦਿਨ ਵਿਚ ਤੇਜ਼ ਧੁੱਪ ਨਿਕਲਣ ਨਾਲ ਲੋਕਾਂ ਨੂੰ ਠੰਡ ਦਾ ਇਹਸਾਸ ਘੱਟ ਹੋਇਆ ਪਰ ਜਿਵੇਂ ਹੀ ਸ਼ਾਮ ਹੋਈ, ਠੰਡ ਦਾ ਅਸਰ ਵੀ ਵਧਦਾ ਗਿਆ।ਮੌਸਮ ਮਾਹਿਰਾਂ ਦੀ ਮੰਨੀਏ ਤਾਂ 14 ਮਾਰਚ ਨੂੰ ਫਿਰ ਤੋਂ ਵੈਸਟਰਨ ਡਿਸਟਰਬੈਂਸ ਸਰਗਰਮ ਹੋ ਰਿਹਾ ਹੈ।ਇਸ ਦੇ ਕਾਰਨ ਅੱਜ ਚੰਡੀਗੜ੍ਹ ਵਿਚ ਫਿਰ ਬਾਰਿਸ਼ ਹੋ ਸਕਦੀ ਹੈ।

ਹਿਮਾਲਿਆ ਖੇਤਰ ਵਿੱਚ ਏਕਟਿਵ ਵੇਸਟਰਨ ਡਿਸਟਰਬੇਂਸ ਦੀ ਵਜ੍ਹਾ ਨਾਲ ਅੱਜ ਪਹਾੜੀ ਇਲਾਕੀਆਂ ਤੋਂ ਲੈ ਕੇ ਉੱਤਰ ਭਾਰਤ ਦੇ ਮੈਦਾਨੀ ਇਲਾਕੀਆਂ ਵਿੱਚ ਮੌਸਮ ਦਾ ਮਿਜਾਜ ਵਿਗੜਿਆ ਰਹੇਗਾ, ਪਾਕਿ ‘ਤੇ ਤਾਜਾ ਪੱਛਮੀਂ ਸਿਸਟਮ ਪਹੁੰਚ ਚੁੱਕਾ ਹੈ ਅੱਜ ਦੇਰ ਰਾਤ ਬੱਦਲਵਾਈ ਤੇ ਕਣੀਆਂ ਬਾਰਡਰ ਖੇਤਰ ਚ ਪੁੱਜ ਜਾਣਗੇ ਕੱਲ੍ਹ ਸਵੇਰ ਦੱਖਣ-ਪੱਛਮੀਂ ਖੇਤਰਾਂ ਤੋਂ ਟੁੱਟਵੀਂ ਕਾਰਵਾਈ ਦਿਨ ਵੇਲੇ ਸਾਰੇ ਸੂਬੇ ਚ ਪਸਰ ਜਾਵੇਗੀ,

ਤਕੜੀ ਗਰਜ-ਚਮਕ ਵਾਲੇ ਬੱਦਲਾਂ ਨਾਲ ਘੱਟ ਸਮੇਂ ਵਾਲੇ ਟੁੱਟਵੇ ਤੇਜ ਛਰਾਂਟੇ ਤੇਜ ਹਵਾ ਦੇ ਬੁੱਲ੍ਹਿਆ ਨਾਲ ਪੈਣਗੇ ਦੋ-ਚਾਰ ਥਾਂ ਗੜ੍ਹੇਮਾਰੀ ਹੋਣ ਦੀ ਉਮੀਦ ਹੈ। ਦਿਨ ਵੇਲੇ ਮੌਸਮ ਠੰਡਾ ਰਹੇਗਾ ਅੰਮ੍ਰਿਤਸਰ, ਗੁਰਦਾਸਪੁਰ ਕਪੂਰਥਲਾ,ਪਠਾਨਕੋਟ ਤੇ ਹੁਸ਼ਿਆਰਪੁਰ ਦਰਮਿਆਨੀ ਬਾਰਿਸ਼ ਦੀ ਉਮੀਦ ਰਹੇਗੀ।

ਮੌਸਮ ਵਿਭਾਗ ਦੇ ਮਾਹਿਰ ਨੇ ਦਸਿਆ ਕਿ ਇਹ ਮੀਂਹ ਕਿਸਾਨਾਂ ਲਈ ਲਾਹੇਵੰਦੀ ਸਾਬਿਤ ਹੋਵੇਗਾ ਕਿਉਂਕਿ ਕਣਕ ਦੀ ਫਸਲ ਨੂੰ ਫਿਲਹਾਲ ਪਾਣੀ ਦੀ ਲੋੜ ਹੈ । ਕਿਸਾਨ ਮੌਸਮ ਨੂੰ ਧਿਆਨ ਰੱਖਦੇ ਹੋਏ ਹੀ ਫਸਲ ਕਣਕ ਅਤੇ ਹੋਰ ਫ਼ਸਲਾਂ ਨੂੰ ਪਾਣੀ ਦੇਣ ਕਿਉਂਕਿ ਹਵਾ ਦੇ ਨਾਲ ਜੇਕਰ ਜ਼ਮੀਨ ਗਿੱਲੀ ਹੋਵੇ ਤਾਂ ਕਣਕ ਡਿੱਗਣ ਦੀ ਸੰਭਾਵਨਾ ਵੱਧ ਜਾਂਦੀ ਹੈ

Leave a Reply