ਦੇਖੋ ਕੌਣ ਸੀ ਹਰਜੀਤ ਬਾਜਾਖਾਨਾ ਤੇ ਕੀ ਸੀ ਅਸਲ ਮੌਤ ਦਾ ਕਾਰਨ, ਲੱਗਾ ਸੀ ਇੱਕ ਰੇਡ ਤੇ 35 ਹਜ਼ਾਰ ਡਾਲਰ

ਹਰਜੀਤ ਬਰਾੜ ਦੀ ਜ਼ਿੰਦਗੀ ‘ਤੇ ਜੇਕਰ ਨਜ਼ਰ ਮਾਰੀਏ ਤਾਂ ਦੱਸ ਦਈਏ ਹਰਜੀਤ ਬਰਾੜ ਦਾ ਜਨਮ 1971 ‘ਚ ਫਰੀਦਕੋਟ ਦੇ ਪਿੰਡ ਬਾਜਾਖਾਨਾ ‘ਚ ਹੋਇਆ। ਹਰਜੀਤ ਬਰਾੜ ਨੂੰ ਉਹਨਾਂ ਦੇ ਪਿਤਾ ਸਰਦਾਰ ਬਖਸ਼ੀਸ਼ ਸਿੰਘ ਹੋਰਾਂ ਨੇ ਬਚਨਪਨ ਤੋਂ ਹੀ ਕੱਬਡੀ ਖੇਡ ‘ਚ ਪਾ ਦਿੱਤਾ ਸੀ। ਉਹਨਾਂ ਆਪਣੇ ਸਕੂਲ ਲਈ ਕਈ ਵੱਡੇ ਇਨਾਮ ਜਿੱਤੇ। ਉਸ ਤੋਂ ਬਾਅਦ ਸਪੋਰਟਜ਼ ਕਾਲਜ ਜਲੰਧਰ ਲਈ ਕੱਬਡੀ ਖੇਡੇ ਜਿੱਥੋਂ ਉਹਨਾਂ ਦੀ ਪ੍ਰੋਫੈਸ਼ਨਲ ਖੇਡ ਸ਼ੁਰੂ ਹੋਈ। ਇੱਥੇ ਉਹਨਾਂ ਦੇਸ਼ ਦੇ ਕੋਨੇ ਕੋਨੇ ‘ਚ ਜਾ ਕੇ ਕੱਬਡੀ ਖੇਡ ‘ਚ ਵੱਡੀਆਂ ਮੱਲਾਂ ਮਾਰੀਆਂ।

1994 ‘ਚ ਹਰਜੀਤ ਬਰਾੜ ਹੋਰੀਂ ਪਹਿਲੀ ਵਾਰ ਕੈਨੇਡਾ ਖੇਡਣ ਲਈ ਗਏ ਜਿੱਥੇ ਉਹਨਾਂ ਅਜਿਹੀਆਂ ਰੇਡਾਂ ਪਾਈਆਂ ਕੇ ਸਾਹਮਣੇ ਵਾਲੀ ਟੀਮ ਨੂੰ ਇੱਕਲੇ ਹੀ ਹਰਾਉਂਦੇ ਚਲੇ ਜਾਂਦੇ ਸੀ। ਹੁਣ ਤੱਕ ਹਰਜੀਤ ਬਰਾੜ ਕੱਬਡੀ ਦੀ ਦੁਨੀਆਂ ਦਾ ਸਭ ਤੋਂ ਵੱਡਾ ਸਿਤਾਰਾ ਬਣ ਚੁੱਕਿਆ ਸੀ। 1996 ‘ਚ ਜਦੋਂ ਕੈਨੇਡਾ ‘ਚ ਫਾਈਨਲ ਵਰਲਡ ਕੱਪ ਦਾ ਮੈਚ ਹੋਇਆ ਤਾਂ ਉਹਨਾਂ ਦੀ ਇੱਕਲੀ ਇੱਕਲੀ ਰੇਡ ‘ਤੇ ਇੱਕ ਇੱਕ ਲੱਖ ਰੁਪਏ ਦਾ ਇਨਾਮ ਲੱਗਿਆ। ਇੱਕ ਸਮਾਂ ਤਾਂ ਅਜਿਹਾ ਆਇਆ ਕਿ ਉਹਨਾਂ ਦੀ ਇੱਕ ਰੇਡ ‘ਤੇ 35000 ਡਾਲਰ ਦੀ ਸ਼ਰਤ ਲੱਗੀ ਜਿਸ ਦੀ ਕੀਮਤ ਅੱਜ ਦੇ ਸਮੇਂ ‘ਚ 25,00000 ਰੁਪਏ ਤੋਂ ਜ਼ਿਆਦਾ ਹੈ।ਫਿਰ ਉਹ ਸਮਾਂ ਵੀ ਆਇਆ ਜਦੋਂ ਕੱਬਡੀ ਦਾ ਇਹ ਮਹਾਨ ਖਿਡਾਰੀ ਕੱਬਡੀ ਨੂੰ ਅਤੇ ਆਪਣੇ ਪਿਆਰਿਆਂ ਨੂੰ ਅਲਵਿਦਾ ਕਹਿ ਗਿਆ

16 ਅਪ੍ਰੈਲ 1998 ਨੂੰ ਹਰਜੀਤ ਬਰਾੜ ਅਤੇ ਉਹਨਾਂ ਦੇ 4 ਹੋਰ ਦੋਸਤ ਜਿਹੜੇ ਕੱਬਡੀ ਖਿਡਾਰੀ ਸਨ ਦਿੱਲੀ ਵੱਲ ਜਾ ਰਹੇ ਸੀ ਅਤੇ ਮੁਰਿੰਡਾ ਖਰੜ ਰੋਡ ‘ਤੇ ਉਹਨਾਂ ਦੀ ਜਿਪਸੀ ਨਾਲ ਟਰੱਕ ਦੀ ਟੱਕਰ ਹੋ ਗਈ। ਇਸ ਹਾਦਸੇ ‘ਚ ਹਰਜੀਤ ਬਰਾੜ ਸਮੇਤ , ਤਲਵਾਰ ਕੌਂਕੇ , ਕੇਵਲ ਸੇਖਾ , ਕੇਵਲ ਲੋਪੋਂਕੇ ਵਰਗੇ ਮਹਾਨ ਕੱਬਡੀ ਖਿਡਾਰੀ ਮੌਕੇ ‘ਤੇ ਮਾਰੇ ਗਏ। ਸਿੱਧਵਾਂ ਕਲਾ ਦੇ ਸੁਖਚੈਨ ਸਿੰਘ ਇਸ ਐਕਸੀਡੈਂਟ ‘ਚ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸੀ ਜਿੰਨ੍ਹਾਂ ਨੂੰ ਚੰਡੀਗੜ੍ਹ ਪੀਜੀਆਈ ਵਿਖੇ ਭਰਤੀ ਕਰਵਾਇਆ ਗਿਆ ਸੀ।

Leave a Reply