ਜਦੋ ਬੁਰਾ ਸਮਾਂ ਚੱਲ ਰਿਹਾ ਹੋਵੇ ਘਬਰਾਓ ਨਾ ਬਸ ਯਾਦ ਰੱਖੋ ਇਹ ਗੱਲਾਂ….(Video)

ਕਦੇ ਕਦੇ ਜ਼ਿੰਦਗੀ ਵਿਚ ਅਜਿਹਾ ਸਮਾਂ ਵੀ ਆਉਂਦਾ ਹੈ ਜਿਸ ਟਾਇਮ ਸਾਨੂੰ ਇੰਜ ਮਹਿਸੂਸ ਹੁੰਦਾ ਹੈ ਅਤੇ ਹਰ ਚੀਜ਼ ਸਾਡੇ ਖਿਲਾਫ ਜਾ ਰਹੀ ਹੈ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਵਕਤ ਨੇ ਸਾਡਾ ਬੁਰਾ ਹੀ ਸੋਚ ਰੱਖਿਆ ਹੈ ਹਰ ਕੰਮ ਜੋ ਵੀ ਅਸੀਂ ਕਰਦੇ ਹਾਂ ਉਲਟਾ ਹੀ ਹੋਈ ਜਾਂਦਾ ਹੈ। ਹਰ ਗੱਲ ਤੁਹਾਡੇ ਨਾਲ ਉਲਟੀ ਹੋ ਰਹੀ ਹੋਵੇ। ਮੁਸੀਬਤਾਂ ਦਾ ਪਹਾੜ ਸਾਡੇ ਸਿਰ ਤੇ ਹੀ ਡਿੱਗ ਪਿਆ ਹੈ। ਅਜਿਹਾ ਕਿਉਂ ਹੁੰਦਾ ਹੈ ਕਿ ਜਦ ਬੁਰਾ ਵਕਤ ਹੋਵੇ ਤਾ ਸਾਰੀਆਂ ਪ੍ਰੇਸ਼ਾਨੀਆਂ ਇੱਕੋ ਵੇਲੇ ਆ ਜਾਂਦੀਆਂ ਹਨ।

ਮਨ ਵਿਚ ਇਹ ਵੀ ਖਿਆਲ ਆਉਂਦਾ ਹੈ ਕਿ ਹਰ ਕੋਈ ਸਾਡੇ ਖਿਲਾਫ ਜਾ ਰਿਹਾ ਹੈ ਨਾਕਰਾਤਮਕ ਵਿਚਾਰ ਮਨ ਵਿਚ ਆਉਂਦੇ ਹਨ। ਕੋਈ ਆਪਣੀ ਗੱਲ ਕਰ ਰਿਹਾ ਹੋਵੇ ਤਾ ਵੀ ਇੰਜ ਲੱਗਦਾ ਹੈ ਕਿ ਸਾਡੇ ਖਿਲਾਫ ਹੀ ਬੋਲ ਰਿਹਾ ਹੈ ਇਹ ਸਾਰੇ ਨਾਕਰਾਤਮਕ ਵਿਚਾਰ ਸਾਨੂ ਆਤਮ ਵਿਸ਼ਵਾਸ਼ਹੀਣ ਬਣਾ ਸਕਦੇ ਹਨ।

ਇਸ ਤਰ੍ਹਾਂ ਬੰਦਾ ਆਪਣੇ ਆਪ ਨੂੰ ਇੱਕਲਾ ਮਹਿਸੂਸ ਕਰਨ ਲੱਗਦਾ ਹੈ। ਖੁਦ ਨੂੰ ਹਾਰਿਆ ਹੋਇਆ ਹੈ ਤੇ ਕਮਜ਼ੋਰ ਮਹਿਸੂਸ ਕਰਦਾ ਹੈ। ਕਈ ਵਾਰ ਹਿੰਮਤ ਵੀ ਹਾਰ ਜਾਂਦਾ ਹੈ। ਇਸ ਵੀਡੀਓ ਵਿਚ ਦਿੱਤੀ ਜਾਣਕਾਰੀ ਤੁਹਾਨੂੰ ਇਹਨਾਂ ਗੱਲਾਂ ਤੋਂ ਬਾਹਰ ਆਉਣ ਵਿਚ ਮਦਦ ਕਰੇਗੀ।

ਮਨੁੱਖ ਨੂੰ ਜ਼ਿੰਦਗੀ ਪ੍ਰਤੀ ਸਹਿਣਸ਼ੀਲ ਰਵੱਈਆ ਅਪਣਾਉਣਾ ਚਾਹੀਦਾ ਹੈ ਕਿਉਂਕਿ ਕਿਸੇ ਦੇ ਵੀ ਜੀਵਨ ਵਿੱਚ ਸਭ ਕੁਝ ਉਸ ਦੀ ਆਪਣੀ ਇੱਛਾ ਮੁਤਾਬਿਕ ਨਹੀਂ ਵਾਪਰਦਾ। ਮਨੁੱਖ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਪੇਸ਼ ਆਉਂਦੀਆਂ ਹਨ, ਪਰ ਕੋਈ ਵੀ ਮੁਸ਼ਕਿਲ ਅਜਿਹੀ ਨਹੀਂ ਹੁੰਦੀ ਜਿਸ ਨੂੰ ਉਹ ਹੱਲ ਨਾ ਕਰ ਸਕੇ। ਸਾਨੂੰ ਲੰਘ ਗਏ ਮੌਕਿਆਂ ਉੱਤੇ ਝੂਰਨ ਦੀ ਥਾਂ ਆਪਣੀ ਬਿਰਤੀ ਵਰਤਮਾਨ ਅਤੇ ਭਵਿੱਖ ਉੱਤੇ ਕੇਂਦਰਿਤ ਕਰਨੀ ਚਾਹੀਦੀ ਹੈ ਕਿਉਂਕਿ ਅਤੀਤ ਦੀ ਥਾਂ ਸਿਰਫ਼ ਵਰਤਮਾਨ ਹੀ ਸਾਡੇ ਕੋਲ ਹੁੰਦਾ ਹੈ।

ਇਸ ਲਈ ਦੋਸਤੋ ਮਨ ਵਿੱਚ ਆਸ ਦੀ ਦੀਵਾ ਸਦਾ ਬਾਲ ਕੇ ਰੱਖਣ ਵਾਲੇ ਲੋਕ ਹਰੇ ਭਰੇ ਰੁੱਖਾਂ ਦੇ ਸਮਾਨ ਹੁੰਦੇ ਹਨ ਜਿਨ੍ਹਾਂ ਦਾ ਜੀਵਨ ਦੀਆਂ ਪੱਤਝੜਾਂ ਵੀ ਕੁਝ ਨਹੀਂ ਵਿਗਾੜ ਸਕਦੀਆਂ ਅਤੇ ਦੂਜੇ ਪਾਸੇ ਨਿਰਾਸ਼ ਹੋਣ ਵਾਲੇ ਲੋਕ ਸਿਰਫ਼ ਦੁੱਖਾਂ ਦੀ ਭੱਠੀ ਵਿੱਚ ਹਰ ਰੋਜ਼ ਸੜਦੇ ਹਨ। ਇਸ ਲਈ ਆਪਣੇ ਜੀਵਨ ਨੂੰ ਹਮੇਸ਼ਾ ਸ਼ਾਂਤਮਈ ਬਣਾਓ ਅਤੇ ਨਿਰਾਸ਼ਾ ਨੂੰ ਕਦੇ ਵੀ ਆਪਣੇ ਨੇੜੇ ਨਾ ਫੜਕਣ ਦਿਓ

Leave a Reply